ਦੇਸ਼ ਭਰ 'ਚ ਲੋਕਾਂ ਨੇ ਠੰਡ ਮਹਿਸੂਸ ਹੋਣ ਲੱਗ ਗਈ ਹੈ, ਕਈ ਸੂਬਿਆਂ 'ਚ ਲੋਕਾਂ ਨੇ ਗਰਮ ਕੱਪੜੇ ਵੀ ਕੱਢਣੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਕੇਰਲ ਅਤੇ ਤਾਮਿਲਨਾਡੂ ਦੇ ਕਈ ਹਿੱਸਿਆਂ 'ਚ ਪਿਛਲੇ 24 ਘੰਟਿਆਂ 'ਚ ਭਾਰੀ ਮੀਂਹ ਦਰਜ ਕੀਤਾ ਗਿਆ। ਹਾਲਾਤ ਅਜਿਹੇ ਹਨ ਕਿ ਮੌਸਮ ਵਿਭਾਗ ਨੇ ਕੇਰਲ ਅਤੇ ਕਰਨਾਟਕ ਸਮੇਤ ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਦਿੱਲੀ-ਐਨਸੀਆਰ ਵਿੱਚ ਹਵਾ ਗੁਣਵੱਤਾ ਸੂਚਕਾਂਕ ਲਗਾਤਾਰ ਮਾੜੀ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ।ਮੌਸਮ ਵਿਭਾਗ ਅਨੁਸਾਰ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਧਾਨੀ ਦਿੱਲੀ ਵਿੱਚ ਅੱਜ ਭਾਵ ਸ਼ਨੀਵਾਰ (28 ਅਕਤੂਬਰ) ਨੂੰ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਰਹਿਣ ਦੀ ਸੰਭਾਵਨਾ ਹੈ, ਹਾਲਾਂਕਿ ਦਿਨ ਵੇਲੇ ਤੇਜ਼ ਧੁੱਪ ਦੀ ਸੰਭਾਵਨਾ ਹੈ।
.
Be careful! Those who cover with a blanket, this state including Punjab, the cold will increase.
.
.
.
#punjabnews #weathernews #punjabweather